ਕੋਚੀ: ਵਿਵਾਦਗ੍ਰਸਤ ਵੀਡੀਓ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਅਗਾਊਂ ਜ਼ਮਾਨਤ ਪਟੀਸ਼ਨ ਨਾਮਨਜ਼ੂਰ ਕਰਨ ਤੋਂ ਇੱਕ ਦਿਨ ਮਗਰੋਂ ਕਾਰਕੁਨ ਰੇਹਾਨਾ ਫਾਤਿਮਾ ਨੇ ਅੱਜ ਇੱਥੇ ਪੁਲੀਸ ਕੋਲ ਆਤਮ-ਸਮਰਪਣ ਕਰ ਦਿੱਤਾ। ਫਾਤਿਮਾ ’ਤੇ ਦੋਸ਼ ਹੈ ਕਿ ਉਸ ਨੇ ਆਪਣੇ 14 ਸਾਲ ਦੇ ਪੁੱਤਰ ਅਤੇ ਅੱਠ ਸਾਲ ਦੀ ਧੀ ਕੋਲੋਂ ਆਪਣੇ ਅੱਧ-ਨੰਗੇ ਸਰੀਰ ’ਤੇ ਪੇਂਟ ਕਰਵਾਇਆ। ਉਸਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ ਸੀ। ਪੁਲੀਸ ਮੁਤਾਬਕ, ਫਾਤਿਮਾ ਨੇ ਅੱਜ ਦੁਪਹਿਰ ਸਮੇਂ ਕੋਚੀ ਕਮਿਸ਼ਨਰੇਟ ਦੇ ਅਧੀਨ ਦੱਖਣ ਥਾਣੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਫਾਤਿਮਾ ਨੇ ਸਾਲ 2018 ਵਿੱਚ ਸਬਰੀਮਾਲਾ ਵਿੱਚ ਭਗਵਾਨ ਅਯੱਪਾ ਮੰਦਿਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ।
-ਪੀਟੀਆਈ