ਇੰਫਾਲ, 13 ਜੂਨ
ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਨੂੰ ਵੱਡਾ ਝਟਕਾ ਦਿੰਦਿਆਂ ਰੈਵੋਲਿਊਸ਼ਨਰੀ ਪੀਪਲਜ਼ ਫਰੰਟ (ਆਰਪੀਐੱਫ) ਦੇ ਕਮਾਂਡਰ ਇਰੋਮ ਇਬੋਤੋਂਬੀ ਮੇਟੇਈ ਨੇ ਅੱਜ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਅੱਗੇ ਆਤਮਸਮਰਪਣ ਕਰ ਦਿੱਤਾ। ਆਰਪੀਐੱਫ, ਪੀਐੱਲਏ ਦਾ ਸਿਆਸੀ ਵਿੰਗ ਹੈ, ਜੋ ਮਨੀਪੁਰ ਦੇ 20 ਗੈਰਕਾਨੂੰਨੀ ਸੰਗਠਨਾਂ ’ਚੋਂ ਇੱਕ ਹੈ। ਪਾਬੰਦੀਸ਼ੁਦਾ ਜਥੇਬੰਦੀ ਯੂਨਾਈਟਡ ਲਬਿਰੇਸ਼ਨ ਆਰਮੀ ਦੇ 14 ਕੇਡਰਾਂ ਨੇ ਦੋ ਹਫ਼ਤੇ ਪਹਿਲਾਂ ਹਥਿਆਰ ਸੁੱਟ ਦਿੱਤੇ ਸਨ। ਮੁੱਖ ਮੰਤਰੀ ਸਮੇਤ ਮੁੱਖ ਸਕੱਤਰ ਰਾਜੇਸ਼ ਕੁਮਾਰ ਅਤੇ ਡੀਜੀਪੀ ਪੀ. ਡੌਂਗਲ ਨੇ 56 ਸਾਲਾ ਮੇਟੇਈ ਦਾ ਮੁੱਖ ਧਾਰਾ ਵਿੱਚ ਸਵਾਗਤ ਕੀਤਾ ਹੈ। ਪੁਲੀਸ ਅਤੇ ਖੁਫੀਆ ਅਧਿਕਾਰੀਆਂ ਅਨੁਸਾਰ ਮੇਟੇਈ 1994 ਤੋਂ ਪਾਬੰਦੀਸ਼ੁਦਾ ਜਥੇਬੰਦੀ ਨਾਲ ਜੁੜਿਆ ਹੋਇਆ ਸੀ। -ਪੀਟੀਆਈ