ਮੁੰਬਈ, 28 ਜੁਲਾਈ
ਧਰਮਾ ਪ੍ਰੋਡਕਸ਼ਨ ਦੇ ਸੀਈਓ ਅਪੂਰਵ ਮਹਿਤਾ ਮੰਗਲਵਾਰ ਨੂੰ ਇਥੇ ਅੰਬੋਲੀ ਥਾਣੇ ਵਿੱਚ ਮਰਹੂਮ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਸਬੰਧ ਵਿੱਚ ਆਪਣਾ ਬਿਆਨ ਦਰਜ ਕਰਨ ਲਈ ਪੁੱਜਿਆ। ਰਾਜਪੂਤ ਨੇ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਨਾਲ ਸਾਲ 2019 ਦੀ ਫਿਲਮ “ਡਰਾਈਵ” ਵਿੱਚ ਕੰਮ ਕੀਤਾ ਸੀ। ਅਧਿਕਾਰੀ ਨੇ ਦੱਸਿਆ ਕਿ ਮਹਿਤਾ ਦੁਪਹਿਰੇ ਥਾਣੇ ਪਹੁੰਚਿਆ। ਮੁੰਬਈ ਪੁਲੀਸ ਨੇ ਸੋਮਵਾਰ ਨੂੰ ਰਾਜਪੂਤ ਦੀ ਮੌਤ ਦੇ ਸਬੰਧ ਵਿੱਚ ਫਿਲਮ ਨਿਰਮਾਤਾ ਮਹੇਸ਼ ਭੱਟ ਦਾ ਬਿਆਨ ਦਰਜ ਕੀਤਾ ਸੀ। ਹੁਣ ਤਕ 40 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ।