ਨਵੀਂ ਦਿੱਲੀ, 13 ਸਤੰਬਰ
ਦਿੱਲੀ ਦੀ ਇੱਕ ਅਦਾਲਤ ਨੇ ਅੱਜ ਛੱਤਰਸਾਲ ਸਟੇਡੀਅਮ ਹੱਤਿਆਕਾਂਡ ਦਾ ਮਾਮਲਾ ਅੱਗੇ ਦੀ ਸੁਣਵਾਈ ਲਈ ਸੈਸ਼ਨ ਕੋਰਟ ਨੂੰ ਸੌਂਪ ਦਿੱਤਾ ਹੈ। ਇਸ ਮਾਮਲੇ ਵਿੱਚ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਮੁਲਜ਼ਮ ਹੈ। ਅਦਾਲਤ ਨੇ ਇਹ ਫ਼ੈਸਲਾ ਸੁਸ਼ੀਲ ਕੁਮਾਰ ਅਤੇ ਹੋਰਨਾ ਖ਼ਿਲਾਫ਼ ਹੱਤਿਆ, ਅਗ਼ਵਾ ਅਤੇ ਸਾਜ਼ਿਸ਼ ਦੇ ਦੋਸ਼ਾਂ ਤਹਿਤ ਦਾਖ਼ਲ ਦੋਸ਼ ਪੱਤਰ ’ਤੇ ਗ਼ੌਰ ਕਰਨ ਮਗਰੋਂ ਲਿਆ। ਰੋਹਿਣੀ ਅਦਾਲਤ ਦੇ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਸਤਵੀਰ ਸਿੰਘ ਲਾਂਬਾ ਦੀ ਅਦਾਲਤ ਨੇ ਇਹ ਮਾਮਲਾ ਸੈਸ਼ਨ ਕੋਰਟ ਨੂੰ ਸੌਂਪਿਆ। -ਪੀਟੀਆਈ