ਮੁੰਬਈ, 30 ਮਾਰਚ
ਮਹਾਰਾਸ਼ਟਰ ਦੇ ਔਰੰਗਾਬਾਦ ਦੇ ਨਿਵਾਸੀ ਨੇ ਦਾਅਵਾ ਕੀਤਾ ਹੈ ਕਿ ਐੱਨਆਈਏ ਦੁਆਰਾ ਮੁੰਬਈ ਦੀ ਮਿੱਠੀ ਨਦੀ ਵਿਚੋਂ ਬਰਾਮਦ ਕੀਤੀ ਨੰਬਰ ਪਲੇਟ ਉਸ ਦੀ ਵੈਨ ਦੀ ਹੈ, ਜੋ ਪਿਛਲੇ ਸਾਲ ਚੋਰੀ ਹੋਈ ਸੀ। ਪਿਛਲੇ ਮਹੀਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਐੱਸਯੂਵੀ ਮਿਲੀ ਸੀ। ਇਸ ਤੋਂ ਬਾਅਦ ਐੱਸਯੂਵੀ ਦਾ ਮਾਲਕ ਅਤੇ ਕਾਰੋਬਾਰੀ ਮਨਸੁਖ ਹੀਰਨ ਮਾਰਿਆ ਗਿਆ। ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਇਨ੍ਹਾਂ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।