ਨਵੀਂ ਦਿੱਲੀ, 10 ਸਤੰਬਰ
ਇਥੋਂ ਦੇ ਹਸਪਤਾਲ ’ਚ ਦਾਖ਼ਲ ਆਰਿਆ ਸਮਾਜੀ ਆਗੂ ਸਵਾਮੀ ਅਗਨੀਵੇਸ਼ ਦੀ ਤਬੀਅਤ ਵਿਗੜ ਗਈ ਹੈ। ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਗਨੀਵੇਸ਼ ਨੂੰ ਗੁਰਦੇ ’ਚ ਤਕਲੀਫ਼ ਮਗਰੋਂ ਲਿਵਰ ਅਤੇ ਬਿਲਾਰੀ ਸਾਇੰਸਿਜ਼ ਇੰਸਟੀਚਿਊਟ ’ਚ ਮੰਗਲਵਾਰ ਨੂੰ ਦਾਖ਼ਲ ਕਰਵਾਇਆ ਗਿਆ ਸੀ। ਉਹ ਉਸ ਸਮੇਂ ਤੋਂ ਹੀ ਵੈਂਟੀਲੇਟਰ ’ਤੇ ਹਨ। -ਆਈਏਐਨਐਸ