ਨਵੀਂ ਦਿੱਲੀ, 1 ਜੂਨ
ਰਾਜ ਸਭਾ ਤੋਂ ਅਸਤੀਫ਼ਾ ਦੇ ਕੇ ਭਾਜਪਾ ਦੀ ਟਿਕਟ ਤੋਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਚੋਣ ਲੜਨ ਵਾਲੇ ਸਾਬਕਾ ਪੱਤਰਕਾਰ ਸਵਪਨ ਦਾਸਗੁਪਤਾ ਨੂੰ ਕੇਂਦਰ ਸਰਕਾਰ ਵੱਲੋਂ ਅੱਜ ਮੁੜ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਸਰਕਾਰ ਨੇ ਪ੍ਰਸਿੱਧ ਵਕੀਲ ਮਹੇਸ਼ ਜੇਠਮਲਾਨੀ ਨੂੰ ਵੀ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਇਹ ਨਾਮਜ਼ਦਗੀ ਰਾਸ਼ਟਰਪਤੀ ਕੋਟੇ ਵਿੱਚੋਂ ਕੀਤੀ ਗਈ ਹੈ। –ਪੀਟੀਆਈ