ਅਹਿਮਦਾਬਾਦ, 29 ਜੂਨ
ਗੁਜਰਾਤ ਦੇ ਡਾਂਗ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਮੋਬਾਈਲ ਨਾਲ ਸੈਲਫ਼ੀ ਲੈਣ ਨੂੰ ਫ਼ੌਜਦਾਰੀ ਕੇਸ ਦੀ ਸ਼੍ਰੇਣੀ ਵਿੱਚ ਲਿਆਂਦਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਅੱਜ ਕਿਹਾ ਕਿ ਸੈਲਫ਼ੀ ਲੈਣ ਕਾਰਨ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ। ਡਾਂਗ ਜ਼ਿਲ੍ਹਾ ਮੌਨਸੂਨ ਦੀ ਰੁੱਤ ਦੌਰਾਨ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ, ਜਿੱਥੇ ਉਹ ਸਪੁਤਰਾ ਦੇ ਪਹਾੜੀ ਖੇਤਰ ਅਤੇ ਇਸ ਦੇ ਝਰਨਿਆਂ ਦੀਆਂ ਤਸਵੀਰਾਂ ਲੈਂਦੇ ਹਨ। ਕਰੋਨਾਵਾਇਰਸ ਦੇ ਕੇਸਾਂ ਵਿੱਚ ਗਿਰਾਵਟ ਮਗਰੋਂ ਲੋਕਾਂ ਨੇ ਵਰਖਾ ਰੁੱਤ ਦੌਰਾਨ ਇਸ ਪਹਾੜੀ ਖੇਤਰ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਰੈਜ਼ੀਡੈਂਟ ਐਡੀਸ਼ਨਲ ਕੁਲੈਕਟਰ ਟੀਡੀ ਦਾਮੋਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਡਾਂਗ ਵਿੱਚ ਸੈਲਫ਼ੀ ਲੈਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਫ਼ੌਜਦਾਰੀ ਕੇਸ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। -ਪੀਟੀਆਈ