ਚੇਨੱਈ, 18 ਜੁਲਾਈ
ਇੱਥੇ ਕਥਿਤ ਗੈਰ-ਕਾਨੂੰਨੀ ਰੇਤ ਖਣਨ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਸਬੰਧੀ ਚੱਲ ਰਹੀ ਜਾਂਚ ਦੇ ਲਗਾਤਾਰ ਦੂਜੇ ਦਿਨ ਤਾਮਿਲਨਾਡੂ ਦੇ ਉੱਚ ਸਿੱਖਿਆ ਮੰਤਰੀ ਕੇ. ਪੋਨਮੁਡੀ ਤੇ ਉਨ੍ਹਾਂ ਦਾ ਪੁੱਤਰ ਅੱਜ ਈਡੀ ਅੱਗੇ ਪੇਸ਼ ਹੋਏ। ਈਡੀ ਨੇ ਡੀਐੱਮਕੇ ਆਗੂ ਤੇ ਉਨ੍ਹਾਂ ਦੇ ਐੱਮਪੀ ਪੁੱਤਰ ਗੌਤਮ ਸਿਗਾਮਨੀ ਦੇ ਟਿਕਾਣਿਆਂ ’ਤੇ 17 ਜੁਲਾਈ ਨੂੰ ਲਗਾਤਾਰ ਦਸ ਘੰਟਿਆਂ ਤੱਕ ਤਲਾਸ਼ੀ ਲਈ ਜਦਕਿ ਉਨ੍ਹਾਂ ਦੇ ਦਫ਼ਤਰ ’ਚ ਸੋਮਵਾਰ ਦੇਰ ਰਾਤ ਵੀ ਜਾਂਚ ਕੀਤੀ। ਦੋਵੇਂ ਆਗੂ ਅੱਜ ਸਵੇਰੇ ਤੜਕੇ ਈਡੀ ਦਫ਼ਤਰ ਤੋਂ ਗਏ ਸਨ। -ਪੀਟੀਆਈ