ਚੇਨੱਈ, 2 ਜਨਵਰੀ
ਤਾਮਿਲ ਨਾਡੂ ਦੇ ਮੁੱਖ ਮੰਤਰੀ ਕੇ. ਪਲਾਨੀਸਵਾਮੀ ਨੇ ਅੱਜ 5 ਲੱਖ ਕਿਸਾਨਾਂ ਲਈ 600 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਰਾਸ਼ੀ ਤਾਮਿਲ ਨਾਡੂ ਦੇ ਉਨ੍ਹਾਂ ਕਿਸਾਨਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਦੀ 3.10 ਲੱਖ ਹੈਕਟੇਅਰ ਤੋਂ ਵੱਧ ਰਕਬੇ ਹੇਠਲੀ ਫਸਲ ਚੱਕਰਵਾਤਾਂ ਕਾਰਨ ਖਰਾਬ ਹੋ ਗਈ ਸੀ। ਜਾਰੀ ਬਿਆਨ ਮੁਤਾਬਕ ਇਹ ਸਹਾਇਤਾ ਰਾਸ਼ੀ 7 ਜਨਵਰੀ ਤੋਂ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰ ਦਿੱਤੀ ਜਾਵੇਗੀ। -ਏਜੰਸੀ