ਮੁੰਬਈ, 26 ਨਵੰਬਰ
ਬੈਂਕਿੰਗ ਸੈਕਟਰ ਵਿਚ ਕਾਰਪੋਰੇਟਰ ਟਾਟਾ- ਬਿਰਲਾ ਦਾ ਦਾਖਲਾ ਰੁਕ ਗਿਆ ਹੈ। ਇਸ ਸਬੰਧੀ ਸੁਝਾਅ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮਨਜ਼ੂਰ ਨਹੀਂ ਕੀਤਾ ਪਰ ਕੇਂਦਰੀ ਬੈਂਕ ਨੇ ਹਾਲ ਦੀ ਘੜੀ ਇਸ ਨੂੰ ਖਾਰਜ ਵੀ ਨਹੀਂ ਕੀਤਾ ਹੈ। ਰਿਜ਼ਰਵ ਬੈਂਕ ਦੇ ਅੰਦਰੂਨੀ ਕਾਰਜਕਾਰੀ ਸਮੂਹ ਨੇ 33 ਸੁਝਾਅ ਦਿੱਤੇ ਸਨ ਜਿਸ ਵਿਚ ਕਾਰਪੋਰੇਟਰਾਂ ਦੀ ਬੈਂਕਿੰਗ ਸੈਕਟਰ ਵਿਚ ਐਂਟਰੀ ਵੀ ਸ਼ਾਮਲ ਸੀ ਜਿਸ ਨੂੰ ਮਨਜ਼ੂਰ ਨਹੀਂ ਕੀਤਾ ਗਿਆ।