ਕਾਨਪੁਰ (ਉੱਤਰ ਪ੍ਰਦੇਸ਼), 27 ਦਸੰਬਰ
ਇੱਥੋਂ ਦੀ ਇੱਕ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਟੈਕਸ ਚੋਰੀ ਦੇ ਮਾਮਲੇ ਵਿੱਚ ਇਤਰ (ਪ੍ਰਫਿਊਮ) ਦੇ ਵਪਾਰੀ ਪਿਯੂਸ਼ ਜੈਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਸੀਨੀਅਰ ਅਧਿਕਾਰੀ ਵੱਲੋਂ ਦਿੱਤੀ ਗਈ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਪਿਯੂਸ਼ ਜੈਨ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਡਾਇਰੈਕਟੋਰੇਟ ਜਨਰਲ ਆਫ ਜੀਐੱਸਟੀ ਇੰਟੈਲੀਜੈਂਸ (ਡੀਜੀਜੀਆਈ) ਵੱਲੋਂ ਕਾਨਪੁਰ ਵਿੱਚ ਜੈਨ ਦੀ ਰਿਹਾਇਸ਼ ਅਤੇ ਫੈਕਟਰੀ ਅਤੇ ਛਾਪਾ ਮਾਰਿਆ ਗਿਆ ਸੀ, ਜਿੱਥੋਂ 280 ਕਰੋੜ ਰੁਪਏ ਤੋਂ ਵੱਧ ਨਗਦੀ, 25 ਕਿੱਲੋ ਸੋਨਾ ਅਤੇ 250 ਕਿੱਲੋਂ ਚਾਂਦੀ ਬਰਾਮਦ ਹੋਈ ਸੀ। -ਪੀਟੀਆਈ