ਵਾਸ਼ਿੰਗਟਨ / ਨਵੀਂ ਦਿੱਲੀ, 27 ਮਾਰਚਅਮਰੀਕੀ ਵਪਾਰ ਪ੍ਰਤੀਨਿਧੀ (ਯੂਐੱਸਟੀਆਰ) ਨੇ ਈ-ਕਾਮਰਸ ਕੰਪਨੀਆਂ ਉਪਰ ਬਰਾਬਰ ਦੀ ਡਿਊਟੀ/ਡਿੀਜੀਟਲ ਕਰ ਲਾਉਣ ਦੀ ਤਿਆਰ ਕਰ ਰਹੇ ਭਾਰਤ ਸਣੇ ਹੋਰ ਮੁਲਕਾਂ ਨੂੰ ਜਵਾਬੀ ਵਪਾਰ ਕਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ। ਯੂਐੱਸਟੀਆਰ ਨੇ ਭਾਰਤ ਸਮੇਤ ਛੇ ਦੇਸ਼ਾਂ ਖ਼ਿਲਾਫ ਪ੍ਰਸਤਾਵਿਤ ਵਪਾਰਕ ਕਾਰਵਾਈ ਦੇ ਸਬੰਧ ਵਿੱਚ ਜਨਤਕ ਟਿਪਣੀਆਂ ਦੀ ਮੰਗ ਕਰਦਿਆਂ ਨੋਟਿਸ ਜਾਰੀ ਕੀਤੇ ਹਨ।