ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਬਣੀਆਂ ‘ਸਰਾਵਾਂ’ ਉੱਤੇ ਕੇਂਦਰ ਵੱਲੋਂ 12 ਫੀਸਦ ਜੀਐੱਸਟੀ ਲਾਉਣ ਦੇ ਫੈਸਲੇ ਖਿਲਾਫ਼ ਅੱਜ ਉਪਰਲੇ ਸਦਨ ਦੇ ਚੇਅਰਮੈਨ ਨੂੰ ਨੇਮ 267 ਤਹਿਤ ਨੋਟਿਸ ਦੇ ਕੇ ਸਿਫ਼ਰ ਤੇ ਪ੍ਰਸ਼ਨ ਕਾਲ ਦੀ ਕਾਰਵਾਈ ਨੂੰ ਮੁਅੱਤਲ ਕਰਕੇ ਇਸ ਮੁੱਦੇ ’ਤੇ ਵਿਚਾਰ ਚਰਚਾ ਦੀ ਮੰਗ ਕੀਤੀ। ਚੇਅਰਮੈਨ ਨੇ ਹਾਲਾਂਕਿ ਚੱਢਾ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ। -ਏਐੱਨਆਈ