ਅਗਰਤਲਾ, 23 ਦਸੰਬਰ
ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਅੱਜ ਕਿਹਾ ਹੈ ਕਿ ਤਕਨਾਲੋਜੀ ਨੇ ਆਮ ਲੋਕਾਂ ਦੀ ਅਦਾਲਤਾਂ ਤਕ ਪਹੁੰਚ ਵਧਾ ਦਿੱਤੀ ਹੈ ਤੇ ਹੁਣ ਵੱਡੀ ਗਿਣਤੀ ਲੋਕ ਨਿਆਂ ਲਈ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦਾ ਰੁਖ਼ ਕਰਨ ਲੱਗੇ ਹਨ। ਤ੍ਰਿਪੁਰਾ ਉੱਚ ਅਦਾਲਤ ਵਿੱਚ ‘ਈ-ਸੇਵਾ ਕੇਂਦਰ’ ਦਾ ਉਦਘਾਟਨ ਕਰਦਿਆਂ ਸ੍ਰੀ ਬੋਬੜੇ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਨਿਆਂ ਲੈਣ ’ਚ ਆਸਾਨੀ ਹੋਵੇਗੀ ਤੇ ਕਈ ਸਮੱਸਿਆਵਾਂ ਦਾ ਹੱਲ ਨਿਕਲੇਗਾ। ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕ ਤੇ ਤਕਨੀਕ ’ਤੇ ਆਧਾਰਤ ਨਿਆਂ ਪ੍ਰਬੰਧ ਨਾ ਸਿਰਫ਼ ਕਈ ਸਮੱਸਿਆਵਾਂ ਦੇ ਹੱਲ ਲਈ ਸਹਾਈ ਹੋਵੇਗਾ, ਸਗੋਂ ਇਸ ਨਾਲ ਲੋਕਾਂ ਦਾ ਅਦਾਲਤਾਂ ’ਚ ਆਉਣਾ ਵੀ ਆਸਾਨ ਹੋ ਜਾਵੇਗਾ। -ਪੀਟੀਆਈ