ਹੈਦਰਾਬਾਦ: ਤੇਲੁਗੂ ਫਿਲਮਾਂ ਦੇ ਅਦਾਕਾਰ ਅਤੇ ਸਾਬਕਾ ਕੇਂਦਰੀ ਮੰਤਰੀ ਕੇ. ਚਿਰੰਜੀਵੀ ਨੇ ਅੱਜ ਦੱਸਿਆ ਕਿ ਉਨ੍ਹਾਂ ਦਾ ਕਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਚਿਰੰਜੀਵੀ ਨੇ ਆਪਣੇ ਟਵਿੱਟਰ ਪੇਜ ’ਤੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਅਚਾਰੀਆ’ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਇਆ, ਜੋ ਕਿ ਪਾਜ਼ੇਟਿਵ ਆਇਆ ਹੈ। ਉਹ ਗ਼ੈਰਲੱਛਣੀ ਮਰੀਜ਼ ਹਨ ਅਤੇ ਇਹਤਿਆਤ ਵਜੋਂ ਸਵੈ-ਇਕਾਂਤਵਾਸ ’ਚ ਜਾ ਰਹੇ ਹਨ। ਚਿਰੰਜੀਵੀ ਨੇ ਪਿਛਲੇ ਪੰਜ ਦਿਨਾਂ ਦੌਰਾਨ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਨੂੰ ਵੀ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ। -ਪੀਟੀਆਈ