ਹੈਦਰਾਬਾਦ, 24 ਅਗਸਤ
ਭਾਜਪਾ ਦੇ ਮੁਅੱਤਲ ਵਿਧਾਇਕ ਟੀ. ਰਾਜਾ ਸਿੰਘ ਵੱਲੋਂ ਪੈਗੰਬਰ ਮੁਹੰਮਦ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਖ਼ਿਲਾਫ਼ ਰਾਤ ਭਰ ਪ੍ਰਦਰਸ਼ਨਾਂ ਮਗਰੋਂ ਅੱਜ ਸਵੇਰੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਵਾਧੂ ਪੁਲੀਸ ਬਲ ਤਾਇਨਾਤ ਕਰ ਦਿੱਤੇ ਗਏ। ਵਿਧਾਇਕ ਦੀ ਰਿਹਾਈ ਤੋਂ ਨਾਰਾਜ਼ ਲੋਕ ਮੰਗਲਵਾਰ ਦੇਰ ਰਾਤ ਸੜਕਾਂ ‘ਤੇ ਉਤਰ ਆਏ, ਜਿਸ ਤੋਂ ਬਾਅਦ ਚਾਰਮੀਨਾਰ ਖੇਤਰ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ। ਵਿਧਾਇਕ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਪਰ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਇਸ ਤੋਂ ਲੋਕ ਭੜਕ ਗਏ।