ਨਵੀਂ ਦਿੱਲੀ, 19 ਫਰਵਰੀ
ਭਾਰਤੀ ਅਤੇ ਚੀਨੀ ਫੌਜ ਦੇ ਸੀਨੀਅਰ ਕਮਾਂਡਰ ਸ਼ਨਿਚਰਵਾਰ ਨੂੰ ਮੁੜ ਗੱਲਬਾਤ ਕਰਨਗੇ ਤੇ ਦੋਵਾਂ ਮੁਲਕਾਂ ਦੀਆਂ ਸਰਹੱਦਾਂ ’ਤੇ ਤਾਇਨਾਤ ਫੌਜੀਆਂ ਤੇ ਹੋਰ ਮੁੱਦਿਆਂ ਦਾ ਜਾਇਜ਼ਾ ਲੈਣਗੇ। ਦੋਵਾਂ ਪਾਸਿਆਂ ਵੱਲੋਂ ਹੁਣ ਤੱਕ 9 ਗੇੜਾਂ ਗੱਲਬਾਤ ਹੋ ਚੁੱਕੀ ਹੈ। ਇਸ ਦਾ ਨਤੀਜਾ ਇਹ ਹੈ ਕਿ ਦੋਵੇ ਧਿਰਾਂ ਦੀਆਂ ਫੌਜਾਂ ਨੇ ਸਰਹੱਦ ਤੋਂ ਵਾਪਸੀ ਸ਼ੁਰੂ ਕੀਤੀ ਹੋਈ ਹੈ। ਭਲਕੇ ਇਹ ਮੀਟਿੰਗ ਚੀਨ ਵਾਲੇ ਪਾਸੇ ਦੱਖਣੀ ਲੱਦਾਖ ’ਤੇ ਅਸਲ ਕੰਟਰੋਲ ਰੇਖਾ ’ਤੇ ਮੋਲਡੋ ਪੁਆਇੰਟ ’ਤੇ ਸਵੇਰੇ ਦਸ ਵਜੇ ਤੋਂ ਸ਼ੁਰੂ ਹੋਵੇਗੀ।