ਜੰਮੂ, 26 ਜੁਲਾਈ
ਸੂਬਾਈ ਜਾਂਚ ਏਜੰਸੀ (ਐੱਸਆਈਏ) ਵੱਲੋਂ ਪਿਛਲੇ ਵਰ੍ਹੇ ਦਰਜ ਦਹਿਸ਼ਤੀ ਫੰਡਿੰਗ ਕੇਸ ’ਚ ਪੰਜ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰਨ ਸਮੇਂ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਤੇ ਪੰਜਾਬ ਦੇ ਗੈਂਗਸਟਰਾਂ ਦਾ ਗੱਠਜੋੜ ਸਾਹਮਣੇ ਆਇਆ ਹੈ। ਇਹ ਕੇਸ ਪਿਛਲੇ ਵਰ੍ਹੇ ਕਸ਼ਮੀਰ ਨਾਲ ਸਬੰਧਤ ਇੱਕ ਵਾਹਨ ’ਚੋਂ 43 ਲੱਖ ਰੁਪਏ ਬਰਾਮਦ ਹੋਣ ਮਗਰੋਂ ਦਰਜ ਕੀਤਾ ਗਿਆ ਸੀ। ਹੁਣ ਇਹ ਚਾਰਜਸ਼ੀਟ ਜੰਮੂ ਦੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਪਾਕਿਸਤਾਨ ਅਧਾਰਤ ਜੈਸ਼-ਏ-ਮੁਹੰਮਦ ਦੇ ਕਮਾਂਡਰ ਤੇ ਪੰਜਾਬ ਦੇ ਤਿੰਨ ਗੈਂਗਸਟਰਾਂ ਖ਼ਿਲਾਫ਼ ਦਾਖ਼ਲ ਕੀਤੀ ਗਈ ਹੈ। ਜਨਵਰੀ ’ਚ ਇਸ ਕੇਸ ਦੀ ਜਾਂਚ ਦਾ ਜ਼ਿੰਮਾ ਲੈਣ ਮਗਰੋਂ ਐੱਸਆਈਏ ਵੱਲੋਂ ਇਸ ਕੇਸ ਵਿੱਚ ਇਹ ਦੂਜੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। -ਪੀਟੀਆਈ