ਸ੍ਰੀਨਗਰ, 26 ਜੂਨ
ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅਤਿਵਾਦ ਨਾਲ ਸਬੰਧਿਤ ਕੇਸ ਦੀ ਜਾਂਚ ਲਈ ਅੱਜ ਜੰਮੂ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਵਿੱਚ ਛਾਪੇ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਐਨਆਈਏ ਦੀ ਟੀਮ ਨੇ ਵਾਦੀ ਦੇ ਬਾਂਦੀਪੁਰਾ, ਕੁਲਗਾਮ, ਪੁਲਵਾਮਾ ਤੇ ਸ਼ੋਪੀਆਂ ਜ਼ਿਲ੍ਹਿਆਂ ਵਿੱਚ 12 ਟਿਕਾਣਿਆਂ ‘ਤੇ ਛਾਪੇ ਮਾਰੇ ਗਏ ਜੋ ਅਤਿਵਾਦੀਆਂ ਦੇ ਰਿਹਾਇਸ਼ੀ ਸਥਾਨ ਹਨ। ਏਜੰਸੀ ਮੁਤਾਬਿਕ ਉਨ੍ਹਾਂ ਨੂੰ ਇਨ੍ਹਾਂ ਛਾਪਿਆਂ ਦੌਰਾਨ ਕਈ ਡਿਜੀਟਲ ਡਿਵਾਈਸਾਂ ਮਿਲੀਆਂ ਹਨ। ਏਜੰਸੀ ਵੱਲੋਂ ਇਨ੍ਹਾਂ ਡਿਵਾਈਸਾਂ ਦੀ ਪੁਣਛਾਣ ਕੀਤੀ ਜਾਵੇਗੀ ਤਾਂ ਜੋ ਅਤਿਵਾਦੀਆਂ ਦੀ ਸਾਜ਼ਿਸ਼ ਦਾ ਪਤਾ ਲਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਐਨਆਈਏ ਨੇ 21 ਜੂਨ 2022 ਨੂੰ ਮਾਮਲੇ ਸਬੰਧੀ ਖ਼ੁਦ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਏਜੰਸੀ ਵੱਲੋਂ ਨਵੇਂ ਬਣੇ ਅਤਿਵਾਦ ਸੰਗਠਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ