ਸ੍ਰੀਨਗਰ: ਜੰਮੂ ਤੇ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਅਤਿਵਾਦੀ ਮਾਰਿਆ ਗਿਆ। ਇਹ ਜਾਣਕਾਰੀ ਪੁਲੀਸ ਨੇ ਵੀਰਵਾਰ ਨੂੰ ਦਿੱਤੀ। ਕਸ਼ਮੀਰ ਜ਼ੋਨ ਦੀ ਪੁਲੀਸ ਨੇ ਟਵਿੱਟਰ ਹੈਂਡਲ ’ਤੇ ਦੱਸਿਆ,‘ਨਸ਼ਿਆਂ ਦੇ ਮਾਮਲੇ ਵਿੱਚ ਸ਼ਾਮਲ ਸਰਗਰਮ ਅਤਿਵਾਦੀ ਅਨਾਯਤ ਅਸ਼ਰਫ ਦਰ ਨੇ ਲੰਘੀ ਰਾਤ ਜੀਵਰ ਹਮੀਦ ਭੱਟ ’ਤੇ ਗੋਲੀ ਚਲਾਈ ਜੋ ਗੰਭੀਰ ਫੱਟੜ ਹੋ ਗਿਆ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਨੇ ਦੱਸਿਆ ਕਿ ਅਨਾਯਤ ਆਪਣੇ ਪਿੰਡ ਵਿੱਚ ਅਤੇ ਆਲੇ-ਦੁਆਲੇ ਲੋਕਾਂ ਨੂੰ ਹਥਿਆਰਾਂ ਦੇ ਦਮ ’ਤੇ ਧਮਕਾਉਂਦਾ ਸੀ। -ਪੀਟੀਆਈ