ਮੈਲਬੌਰਨ, 12 ਫਰਵਰੀ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਆਸਟਰੇਲੀਆ ਵੱਲੋਂ ਆਪਣੀਆਂ ਸਰਹੱਦਾਂ ਨੂੰ ਖੋਲ੍ਹਣ ਦੀ ਭਾਰਤ ਬਹੁਤ ਪ੍ਰਸ਼ੰਸਾ ਕਰਦਾ ਹੈ। ਇਸ ਨਾਲ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ, ਅਸਥਾਈ ਵੀਜ਼ਾਧਾਰਕਾਂ ਅਤੇ ਵਾਪਸ ਜਾਣ ਦੀ ਉਡੀਕ ਕਰ ਰਹੇ ਪਰਿਵਾਰਾਂ ਦੀ ਮਦਦ ਕਰੇਗਾ। ਆਸਟਰੇਲੀਆ ਵੈਕਸੀਨ ਦੀ ਪੂਰਨ ਖੁਰਾਕ ਲੈਣ ਵਾਲੇ ਸਾਰੇ ਸੈਲਾਨੀਆਂ ਅਤੇ ਵਪਾਰਕ ਯਾਤਰੀਆਂ ਲਈ 21 ਫਰਵਰੀ ਤੋਂ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ 7 ਫਰਵਰੀ ਨੂੰ ਮਹਾਮਾਰੀ ਪਾਬੰਦੀਆਂ ਨੂੰ ਨਰਮ ਕਰਨ ਦਾ ਐਲਾਨ ਕੀਤਾ ਸੀ।