ਨਵੀਂ ਦਿੱਲੀ, 19 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਸੁਸ਼ਾਸਨ ਦੀ ਮਜ਼ਬੂਤੀ ਲਈ ਵਚਨਬੱਧ ਹੈ ਜੋ ਲੋਕ ਪੱਖੀ ਅਤੇ ‘ਨਾਗਰਿਕ ਪਹਿਲ’ ਵਾਲੀ ਪਹੁੰਚ ’ਤੇ ਆਧਾਰਿਤ ਹੈ। ਸੋਮਵਾਰ ਨੂੰ ਸੁਸ਼ਾਸਨ ਸਪਤਾਹ ਦੇ ਆਗਾਜ਼ ਤੋਂ ਪਹਿਲਾਂ ਆਪਣੇ ਸੁਨੇਹੇ ’ਚ ਉਨ੍ਹਾਂ ਕਿਹਾ ਕਿ ਮੁਲਕ ਪਾਰਦਰਸ਼ੀ ਪ੍ਰਣਾਲੀ ਬਣਾਉਣ ਲਈ ਤੇਜ਼ੀ ਨਾਲ ਅਗਾਂਹ ਵਧ ਰਿਹਾ ਹੈ। ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਜਸ਼ਨ ਦੇ ਹਿੱਸੇ ਵਜੋਂ ਸੁਸ਼ਾਸਨ ਹਫ਼ਤਾ 20 ਤੋਂ 25 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਸੁਸ਼ਾਸਨ ਸਪਤਾਹ ਦਾ ਮੁੱਖ ਵਿਸ਼ਾ ‘ਪ੍ਰਸ਼ਾਸਨ ਗਾਓਂ ਕੀ ਓਰ’ ਹੈ ਜਿਸ ਤਹਿਤ ਸਾਰੇ ਜ਼ਿਲ੍ਹਿਆਂ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁਹਿੰਮ ਚਲਾਈ ਜਾਵੇਗੀ। ਸੁਸ਼ਾਸਨ ਸਪਤਾਹ ਦੀ ਸਫ਼ਲਤਾ ਨਹੀ ਸ਼ੁਭ ਕਾਮਨਾਵਾਂ ਦਿੰਦਿਆਂ ਸ੍ਰੀ ਮੋਦੀ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਮੁਲਕ ਦੇ ਚੁਫ਼ੇਰੇ ਵਿਕਾਸ ਲਈ ਤੇਜ਼ੀ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਮਾਗਮ ’ਚ ਪਰਸੋਨਲ ਰਾਜ ਮੰਤਰੀ ਜਿਤੇਂਦਰ ਸਿੰਘ ਮੁੱਖ ਮਹਿਮਾਨ ਹੋਣਗੇ। -ਪੀਟੀਆਈ