ਸ਼ਾਹਜਹਾਂਪੁਰ (ਯੂਪੀ), 4 ਸਤੰਬਰ
ਸਰਕਾਰੀ ਕਾਗਜ਼ਾਂ ਵਿੱਚ ‘ਮ੍ਰਿਤਕ’ ਐਲਾਨਿਆ 70 ਸਾਲਾ ਬਜ਼ੁਰਗ ਪਿਛਲੇ ਇੱਕ ਸਾਲ ਤੋਂ ਅਧਿਕਾਰੀਆਂ ਨੂੰ ਇਹ ਸਾਬਤ ਕਰਨ ਲਈ ਜੱਦੋ-ਜਹਿਦ ਕਰ ਰਿਹਾ ਹੈ ਕਿ ਉਹ ਸੱਚਮੁੱਚ ਜਿਊਂਦਾ ਹੈ। ਤਿਲਹਰ ਵਿੱਚ ਪੈਂਦੇ ਪਿੰਡ ਫਤਹਿਪੁਰ ਦੇ ਵਸਨੀਕ ਓਮ ਪ੍ਰਕਾਸ਼ ਨੇ ਇੱਥੇ ਦੱਸਿਆ ਕਿ ਉਹ ਪਿਛਲੇ ਇੱਕ ਸਾਲ ਤੋਂ ਇਹ ਸਾਬਤ ਕਰਨ ਲਈ ਧੱਕੇ ਖਾ ਰਿਹਾ ਹੈ ਕਿ ਉਹ ਜਿਊਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਨੂੰ ਬੁਢਾਪਾ ਪੈਨਸ਼ਨ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਹੈ। ਤਿਲਹਰ ਦੇ ਤਹਿਸੀਲਦਾਰ (ਮਾਲ ਅਧਿਕਾਰੀ) ਗਿਆਨੇਂਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਜਾਂਚ ਲਈ ਇੱਕ ਟੀਮ ਓਮ ਪ੍ਰਕਾਸ਼ ਦੇ ਪਿੰਡ ਭੇਜਣਗੇ। -ਪੀਟੀਆਈ