ਉਪ ਰਾਸ਼ਟਰਪਤੀ ਤੇ ਆਰਐੱਸਐੱਸ ਦੇ ਅਹੁਦੇਦਾਰਾਂ ਦੇ ਅਕਾਊਂਟ ਤੋਂ ਟਵਿੱਟਰ ਵੱਲੋਂ ਵੈਰੀਫਾਈਡ ‘ਬਲੂ ਟਿੱਕ’ ਹਟਾਉਣ ਦੇ ਮਾਮਲੇ ’ਚ ਪ੍ਰਤੀਕਿਰਿਆ ਦਿੰਦਿਆਂ ਸੋਸ਼ਲ ਮੀਡੀਆ ਪਲੈਟਫਾਰਮ ਨੇ ਕਿਹਾ ਹੈ ਕਿ ਇਹ ਸਾਰੇ ਅਕਾਊਂਟ ਛੇ ਮਹੀਨੇ ਤੋਂ ਸਰਗਰਮ ਨਹੀਂ ਸਨ ਤੇ ਜਾਣਕਾਰੀ ਵੀ ਪੂਰੀ ਨਹੀਂ ਸੀ। ਕੰਪਨੀ ਨੇ ਕਿਹਾ ਕਿ ਜੇਕਰ ਜਾਣਕਾਰੀ ਪੂਰੀ ਨਾ ਭਰੀ ਗਈ ਹੋਵੇ ਤੇ ਅਕਾਊਂਟ ਛੇ ਮਹੀਨੇ ਤੋਂ ਨਾ ਚੱਲ ਰਿਹਾ ਹੋਵੇ ਤਾਂ ‘ਬਲੂ ਟਿੱਕ’ ਆਪਣੇ ਆਪ ਹਟ ਜਾਂਦਾ ਹੈ। ਟਵਿੱਟਰ ਨੇ ਕਿਹਾ ਕਿ ਅਕਾਊਂਟ ਚੱਲਦਾ ਰੱਖਣ ਲਈ ਛੇ ਮਹੀਨੇ ਵਿਚ ਇਕ ਵਾਰ ਲੌਗ ਇਨ ਜ਼ਰੂਰੀ ਹੁੰਦਾ ਹੈ। ਟਵਿੱਟਰ ਦੇ ਨਿਯਮਾਂ ਮੁਤਾਬਕ ‘ਬਲੂ ਟਿੱਕ’ ਵਾਲੇ ਅਕਾਊਂਟ ਧਾਰਕ ਨੂੰ ਪ੍ਰੋਫਾਈਲ ਪੂਰੀ ਰੱਖਣੀ ਪੈਂਦੀ ਹੈ। ਵੈਰੀਫਾਈਡ ਈਮੇਲ ਜਾਂ ਫੋਨ ਨੰਬਰ ਤੇ ਹੋਰ ਜਾਣਕਾਰੀ ਦੇਣੀ ਪੈਂਦੀ ਹੈ। -ਪੀਟੀਆਈ