ਲਖਨਊ: ਸੋਧੇ ਹੋਏ ਨਾਗਰਿਕਤਾ ਕਾਨੂੰਨ ਖਿਲਾਫ਼ ਪ੍ਰਦਰਸ਼ਨਾਂ ਦੌਰਾਨ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲੇ ਦੋ ਮੁਲਜ਼ਮਾਂ ਦੀ ਚੱਲ ਸੰਪਤੀ ਇਸ ਮਹੀਨੇ ਨਿਲਾਮ ਹੋਵੇਗੀ। ਲਖਨਊ ਦੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਪ੍ਰਕਾਸ਼ ਨੇ ਕਿਹਾ ਕਿ ਮਾਹੀਨੂਰ ਚੌਧਰੀ ਅਤੇ ਧਰਮਵੀਰ ਸਿੰਘ ਦੀਆਂ ਚੱਲ ਸੰਪਤੀਆਂ ਦੀ ਨਿਲਾਮੀ 16 ਜੁਲਾਈ ਨੂੰ ਹੋਵੇਗੀ। ਮੰਗਲਵਾਰ ਨੂੰ ਹਸਨਗੰਜ ਇਲਾਕੇ ’ਚ ਕੱਪੜਿਆਂ ਦੀ ਇਕ ਦੁਕਾਨ ਅਤੇ ਕਬਾੜ ਦੇ ਸਟੋਰ ਨੂੰ ਜ਼ਬਤ ਕੀਤਾ ਗਿਆ ਸੀ। -ਪੀਟੀਆਈ