ਕੌਰੀ, 5 ਅਪਰੈਲ
ਜੰਮੂ ਤੇ ਕਸ਼ਮੀਰ ’ਚ ਚੇਨਾਬ ਦਰਿਆ ’ਤੇ 359 ਮੀਟਰ ਦੀ ਉਚਾਈ ’ਤੇ ਬਣ ਰਹੇ ਵਿਸ਼ਵ ਦੇ ਸਭ ਤੋਂ ਉੱਚੇ ਰੇਲਵੇ ਪੁਲ ਦੀ ਮਹਿਰਾਬਦਾਰ ਛੱਤ ਦੀ ਉਸਾਰੀ ਮੁਕੰਮਲ ਹੋ ਗਈ ਹੈ। ਉੱਤਰੀ ਰੇਲਵੇ ਨੇ ਇਸ ਪ੍ਰਾਪਤੀ ਨੂੰ ਮੀਲਪੱਥਰ ਕਰਾਰ ਦਿੱਤਾ ਹੈ। 1.3 ਕਿਲੋਮੀਟਰ ਲੰਮੇ ਪੁਲ ਦੇ ਮੁਕੰਮਲ ਹੋਣ ਨਾਲ ਕਸ਼ਮੀਰ ਵਾਦੀ ਵਿੱਚ ਕੁਨੈਕਟੀਵਿਟੀ ਨੂੰ ਹੁਲਾਰਾ ਮਿਲੇਗਾ। ਇਹ ਪੁਲ ਊਧਮਪੁਰ-ਸ੍ਰੀਨਗਰ-ਬਾਰਾਮੁਲਾ ਰੇਲਵੇ ਲਿੰਕ ਪ੍ਰਾਜੈਕਟ ਦੇ ਹਿੱਸੇ ਵਜੋਂ 1486 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ। ਇਸ ਪੁਲ, ਜੋ ਪੈਰਿਸ ਦੇ ਆਈਫਲ ਟਾਵਰ ਨਾਲੋਂ 35 ਮੀਟਰ ਉੱਚਾ ਹੈ, ਦੇ ਅਗਲੇ ਇਕ ਸਾਲ ਵਿੱਚ ਮੁਕੰਮਲ ਹੋਣ ਦੇ ਆਸਾਰ ਹਨ। -ਪੀਟੀਆਈ