ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਵਿੱਚ ਛੇ ਨਸਲੀ ਭਾਈਚਾਰਿਆਂ ਨੂੰ ਐੱਸਟੀ ਦਾ ਦਰਜਾ ਦਿਵਾਉਣ ਲਈ ਖਾਕਾ ਤਿਆਰ ਕਰਨ ਵਾਸਤੇ ਬਣਾਏ ਗਏ ‘ਗਰੁੱਪ ਆਫ ਮਨਿਸਟਰਜ਼’ (ਜੀਓਐੱਮ) ਦੀ ਰਿਪੋਰਟ ਕੇਂਦਰ ਸਰਕਾਰ ਨੂੰ ਭੇਜੇਗੀ। ਮੁੱਖ ਮੰਤਰੀ ਸੋਨੋਵਾਲ ਨੇ ਗੁਹਾਟੀ ਵਿੱਚ ਮੋਰਾਨ ਭਾਈਚਾਰੇ ਦੇ ਕਈ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਇਹ ਵੀ ਕਿਹਾ ਕਿ ਮੋਰਾਨ ਭਾਈਚਾਰੇ ਸਬੰਧੀ ਪ੍ਰਸਤਾਵਿਤ ਖ਼ੁਦਮੁਖਤਿਆਰ ਕੌਂਸਲ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਨਸਲੀ ਭਾਈਚਾਰਿਆਂ ਵਿੱਚ ਕੋਚ ਰਾਜਬੋਂਗਸ਼ੀ, ਤਈ ਅਹੋਮ, ਛੁਟੀਆ, ਮਾਟਕ, ਮੋਰਾਨ ਤੇ ਚਾਹ ਕਬੀਲੇ ਸ਼ਾਮਲ ਹਨ। -ਪੀਟੀਆਈ