ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੂਨ
ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਮੀਤ ਹੇਅਰ 1,52,144 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ। ਮੀਤ ਨੂੰ 3,13,663 ਵੋਟਾਂ, ਸਿਮਰਨਜੀਤ ਸਿੰਘ ਮਾਨ ਨੂੰ 1,61,519, ਸੁਖਪਾਲ ਸਿੰਘ ਖਹਿਰਾ ਨੂੰ 1,56,777 ਵੋਟਾਂ, ਅਰਵਿੰਦ ਖੰਨਾ ਨੂੰ 1,15,912 , ਇਕ਼ਬਾਲ ਸਿੰਘ ਝੂੰਦਾਂ ਨੂੰ 55911 ਵੋਟਾਂ ਮਿਲੀਆਂ ਹਨ। ਗਿਣਤੀ ਹਾਲੇ ਜjਰੀ ਹੈ।
ਗਿਣਤੀ ਕੇਦਰ ਬਰੜਵਾਲ ਕਾਲਜ ਅੱਗੇ ਜਸ਼ਨ ਦਾ ਮਾਹੌਲ ਹੈ। ਢੋਲ ਤੇ ਆਪ ਵਰਕਰ ਭੰਗੜੇ ਪਾ ਰਹੇ ਹਨ। ਵੱਡੀ ਲੀਡ ਨਾਲ ਜਿੱਤ ਯਕੀਨੀ ਹੋਣ ਦੀ ਉਮੀਦ ਨਾਲ ਵਰਕਰ ਖੁਸ਼ੀਆਂ ਮਨਾ ਰਹੇ ਹਨ। ਆਪ ਉਮੀਦਵਾਰ ਮੀਤ ਹੇਅਰ, ਮੰਤਰੀ ਹਰਪਾਲ ਸਿੰਘ ਚੀਮਾ, ਮੰਤਰੀ ਅਮਨ ਅਰੋੜਾ ਅਤੇ ਵੱਖ ਵੱਖ ਹਲਕਿਆਂ ਦੇ ਪਾਰਟੀ ਵਿਧਾਇਕ ਗਿਣਤੀ ਕੇਂਦਰ ਅੱਗੇ ਪੁੱਜ ਗਏ ਹਨ।