ਰਾਂਚੀ, 13 ਅਗਸਤ
ਸੀਨੀਅਰ ਪੱਤਰਕਾਰ ਅਤੇ ਪੀਟੀਆਈ ਦੇ ਬਿਊਰੋ ਚੀਫ਼ ਪੀ.ਵੀ. ਰਾਮਨੁਜਮ ਅੱਜ ਰਾਂਚੀ ਵਿੱਚ ਮ੍ਰਿਤਕ ਹਾਲਤ ’ਚ ਮਿਲੇ। ਪੁਲੀਸ ਮੁਤਾਬਕ ਰਾਮਨੁਜਮ ਦੀ ਲਾਸ਼ ਉਨ੍ਹਾਂ ਦੇ ਦਫ਼ਤਰ, ਜਿੱਥੇ ਊਨ੍ਹਾਂ ਦੀ ਰਿਹਾਇਸ਼ ਵੀ ਹੈ, ’ਚ ਪੱਖੇ ਨਾਲ ਲਟਕਦੀ ਮਿਲੀ। ਉਸ ਦੇ ਸਾਥੀਆਂ ਮੁਤਾਬਕ ਉਹ ਪਿਛਲੇ ਕੁਝ ਦਿਨਾਂ ਤੋਂ ਦਬਾਅ ਹੇਠ ਸੀ। ਰਾਂਚੀ ਵਿੱਚ ਪੀਟੀਆਈ ਦਾ ਦਫ਼ਤਰ ਰਾਜ ਭਵਨ ਨੇੜੇ ਸਰਕਾਰੀ ਇਮਾਰਤ ਵਿੱਚ ਹੈ। ਰਾਮਾਨੁਜਮ ਬੁੱਧਵਾਰ ਰਾਤ ਆਪਣੇ ਦਫ਼ਤਰ ’ਚ ਗਿਆ ਅਤੇ ਵੀਰਵਾਰ ਸਵੇਰੇ ਪਤਨੀ ਨੇ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖੀ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਕਬੀਲਾਈ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਰਾਮਾਨੁਜਮ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਆਈਏਐੱਨਐੈੱਸ