ਜੰਮੂ, 17 ਅਕਤੂਬਰ
ਅਗਸਤ ਮਹੀਨੇ ਵਿਚ ਹਾਦਸਾਗ੍ਰਸਤ ਹੋਣ ਮਗਰੋਂ ਰਣਜੀਤ ਸਾਗਰ ਡੈਮ ਵਿਚ ਡੁੱਬੇ ਭਾਰਤੀ ਫ਼ੌਜ ਦੇ ਹੈਲੀਕਾਪਟਰ ਦੇ ਕੋ-ਪਾਇਲਟ ਦੀ ਮ੍ਰਿਤਕ ਦੇਹ ਅੱਜ ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿਚ ਪੈਂਦੇ ਇਕ ਡੈਮ ਵਿੱਚੋਂ ਮਿਲੀ ਹੈ, ਜਿਸ ਨਾਲ ਪਿਛਲੇ ਕਰੀਬ ਢਾਈ ਮਹੀਨੇ ਤੋਂ ਕੀਤੀ ਜਾ ਰਹੀ ਕੋ-ਪਾਇਲਟ ਦੀ ਭਾਲ ਅੱਜ ਖ਼ਤਮ ਹੋ ਗਈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਪਟਨ ਜਯੰਤ ਜੋਸ਼ੀ ਦੀ ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਕਰੀਬ 2 ਵਜੇ ਇਕ ਡੈਮ ਵਿੱਚੋਂ ਕੱਢੀ ਗਈ। ਉਪਰੰਤ ਇਹ ਮ੍ਰਿਤਕ ਦੇਹ ਪਠਾਨਕੋਟ ਦੇ ਮਿਲਟਰੀ ਸਟੇਸ਼ਨ ਲਿਜਾਂਦੀ ਗਈ। ਦੱਸਣਯੋਗ ਹੈ ਕਿ ਲੰਘੀ 3 ਅਗਸਤ ਨੂੰ ਭਾਰਤੀ ਫ਼ੌਜ ਦੀ ਹਵਾਬਾਜ਼ੀ ਸਕੁਐਡਰਨ ਦਾ ਰੁੱਦਰਾ ਹੈਲੀਕਾਪਟਰ ਪਠਾਨਕੋਟ ਨੇੜਲੇ ਮਾਮੂਨ ਮਿਲਟਰੀ ਸਟੇਸ਼ਨ ਤੋਂ ਉੱਡਿਆ ਸੀ ਅਤੇ ਗਸ਼ਤ ਕਰਦਿਆਂ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਡਿੱਗ ਗਿਆ ਸੀ। ਹੈਲੀਕਾਪਟਰ ਦੇ ਪਾਇਲਟ ਲੈਫ਼ਟੀਨੈਂਟ ਕਰਨਲ ਅਭੀਤ ਸਿੰਘ ਬਾਠ ਦੀ ਮ੍ਰਿਤਕ ਦੇਹ 15 ਅਗਸਤ ਨੂੰ ਮਿਲ ਗਈ ਸੀ ਪਰ ਕੋ-ਪਾਇਲਟ ਜਯੰਤ ਜੋਸ਼ੀ ਲਾਪਤਾ ਸਨ। -ਪੀਟੀਆਈ