ਮੁੰਬਈ, 19 ਅਗਸਤ ਉੱਘੇ ਸ਼ਾਸਤਰੀ ਸੰਗੀਤ ਗਾਇਕ ਪੰਡਿਤ ਜਸਰਾਜ ਦੀ ਦੇਹ ਨੂੰ ਬੁੱਧਵਾਰ ਨੂੰ ਅਮਰੀਕਾ ਦੇ ਨਿਊ ਜਰਸੀ ਤੋਂ ਮੁੰਬਈ ਲਿਆਂਦੀ ਜਾਵੇਗੀ। ਪਰਿਵਾਰ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। 90 ਸਾਲ ਦੇ ਪੰਡਿਤ ਜਸਰਾਜ ਦਾ ਦੇਹਾਂਤ ਦਿਲ ਦੇ ਦੌਰੇ ਕਾਰਨ ਅਮਰੀਕਾ ਵਿੱਚਲੀ ਆਪਣੀ ਰਿਹਾਇਸ਼ ’ਤੇ ਹੋ ਗਿਆ ਸੀ। ਭਾਰਤ ਵਿੱਚ ਤਾਲਾਬੰਦੀ ਵੇਲੇ ਉਹ ਅਮਰੀਕਾ ਵਿਚ ਸੀ ਤੇ ਉਦੋਂ ਤੋਂ ਉਥੇ ਸਨ। ਪਰਿਵਾਰ ਵਲੋਂ ਜਾਰੀ ਬਿਆਨ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੇਹ ਵਰਸੋਵਾ ਸਥਿਤ ਰਿਹਾਇਸ਼ ਵਿਖੇ ਸ਼ਾਮ ਚਾਰ ਵਜੇ ਤੱਕ ‘ਪਰਿਵਾਰਕ ਦਰਸ਼ਨ’ ਲਈ ਰੱਖੀ ਜਾਵੇਗੀ।