ਅਲੱਪੁਝਾ (ਕੇਰਲ), 18 ਅਕਤੂਬਰ
ਕੇਰਲ ਵਿਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹਾਂ ਅਤੇ ਢਿੱਗਾਂ ਡਿੱਗਣ ਦੀਆਂ ਮੰਦਭਾਗੀ ਘਟਨਾਵਾਂ ਵਿਚਾਲੇ ਇਕ ਚੰਗੀ ਖ਼ਬਰ ਆਈ ਹੈ। ਇੱਥੇ ਪੇਸ਼ੇ ਤੋਂ ਸਿਹਤ ਕਰਮੀ ਇਕ ਜੋੜਾ ਅੱਜ ਪਾਣੀ ਨਾਲ ਭਰੀਆਂ ਸੜਕਾਂ ਤੇ ਹੋਰ ਸਮੱਸਿਆਵਾਂ ਨਾਲ ਜੂਝਦੇ ਹੋਏ ਅਲਮੂਨੀਅਮ ਦੇ ਇਕ ਵੱਡੇ ਭਾਂਡੇ ਵਿਚ ਬੈਠ ਕੇ ਵਿਆਹ ਵਾਲੀ ਜਗ੍ਹਾ ਤੱਕ ਪਹੁੰਚਣ ਅਤੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਵਿਚ ਸਫ਼ਲ ਰਿਹਾ। ਥਲਾਵੜੀ ਵਿਚ ਇਕ ਮੰਦਰ ਨੇੜੇ ਪਾਣੀ ਨਾਲ ਭਰੇ ਇਕ ਮੈਰਿਜ ਪੈਲੇਸ ਵਿਚ ਇਨ੍ਹਾਂ ਦੋਹਾਂ ਦਾ ਵਿਆਹ ਹੋਇਆ। ਟੀਵੀ ਚੈਨਲਾਂ ਉੱਤੇ ਇਸ ਜੋੜੇ ਆਕਾਸ਼ ਅਤੇ ਐਸ਼ਵਰਿਆ ਦੇ ਖਾਣਾ ਬਣਾਉਣ ਵਾਲੇ ਵੱਡੇ ਭਾਂਡੇ ਵਿਚ ਬੈਠ ਕੇ ਮੈਰਿਜ ਪੈਲੇਸ ਤੱਕ ਪਹੁੰਚਣ ਦਾ ਦ੍ਰਿਸ਼ ਛਾਇਆ ਰਿਹਾ। -ਪੀਟੀਆਈ