ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਸਤੰਬਰ
ਕਿਸਾਨਾਂ ਨਾਲ ਸਬੰਧਤ ਮਸਲਿਆਂ ਬਾਰੇ ਅੱਜ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਕਿਸਾਨ ਮਹਾਪੰਚਾਇਤ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਸਵੇਰੇ ਚੱਲਣ ਵਾਲੀ ਦਿੱਲੀ ਦੇਹਰਾਦੂਨ ਸ਼ਤਾਬਦੀ ਐਕਸਪ੍ਰੈਸ ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਦੋ ਘੰਟੇ ਤੋਂ ਵੱਧ ਰੋਕੀ ਰੱਖੀ ਗਈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸ਼ਤਾਬਦੀ ਗੱਡੀ ’ਚ ਦੇਰ ਕੀਤੀ ਗਈ ਕਿ ਕਿਸਾਨ ਮਹਾਪੰਚਾਇਤ ’ਚ ਨਾ ਸ਼ਾਮਲ ਹੋ ਸਕਣ। ਕਿਸਾਨ ਆਗੂਆਂ ਵੱਲੋਂ ਦਿੱਲੀ ਦਾ ਰੇਲਵੇ ਰੂਟ ਜਾਮ ਕਰ ਦੇਣ ਦੀ ਧਮਕੀ ਮਗਰੋਂ ਸਾਢੇ 8 ਵਜੇ ਰੇਲ ਆਪਣੀ ਮੰਜ਼ਿਲ ਵੱਲ ਰਵਾਨਾ ਕੀਤੀ ਗਈ।
ਮੁਜ਼ੱਫਰਨਗਰ ’ਚ ਯੋਗਿੰਦਰ ਯਾਦਵ, ਡਾ. ਦਰਸ਼ਨ ਪਾਲ, ਜਗਜੀਤ ਸਿੰਘ ਡੱਲੇਵਾਲ, ਰਾਕੇਸ਼ ਟਿਕੈਤ, ਪ੍ਰੇਮ ਸਿੰਘ ਭੰਗੂ, ਤੇਜਿੰਦਰ ਸਿੰਘ ਵਿਰਕ, ਮੇਧਾ ਪਾਟਕਰ, ਜਗਤਾਰ ਸਿੰਘ ਬਾਜਵਾ, ਬਲਬੀਰ ਰਾਜੇਵਾਲ ਗੁਰਨਾਮ ਸਿੰਘ ਚਡੂਨੀ ਸਮੇਤ ਹੋਰ ਅਹਿਮ ਆਗੂ ਪਹੁੰਚੇ ਹੋਏ ਹਨ। ਸੁਰੱਖਿਆ ਬੰਦੋਬਸਤ ਕੀਤੇ ਗਏ ਹਨ। ਪੀਏਸੀ ਦੀਆਂ ਛੇ ਕੰਪਨੀਆਂ, ਰੈਪਿਡ ਐਕਸ਼ਨ ਫੋਰਸ ਦੀਆਂ ਦੋ ਕੰਪਨੀਆਂ, ਪੰਜ ਐੱਸਐੱਸਪੀਸ਼, ਸੱਤ ਏਐੱਸਪੀਜ ਤੇ 40 ਪੁਲੀਸ ਇੰਸਪੈਕਟਰ ਸੁਰੱਖਿਆ ਵਿਵਸਥਾ ਸਾਂਭ ਰਹੇ ਹਨ।