ਮੁੰਬਈ, 9 ਸਤੰਬਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਬੈਂਕ ਆਰਥਿਕ ਸੁਰਜੀਤੀ ਦੇ ਪ੍ਰੇਰਕ ਬਣਨਗੇ। ਉਨ੍ਹਾਂ ਬੈਂਕਾਂ ਨੂੰ ਗੁਣਵੱਤਾ ਅਤੇ ਵਿਕਾਸ ’ਚ ਵਾਧੇ ਲਈ ਡਿਜੀਟਲ ਤਕਨਾਲੋਜੀਆਂ ਅਪਨਾਉਣ ਲਈ ਪ੍ਰੇਰਿਤ ਕੀਤਾ। ‘ਪ੍ਰਧਾਨ ਮੰਤਰੀ ਜਨ ਧਨ ਯੋਜਨਾ’ ਵਿੱਚ ਯੋਗਦਾਨ ਪਾਉਣ ਲਈ ਕਰਜ਼ਦਾਤਿਆਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਹਾਲਾਂਕਿ ਕਿਹਾ ਕਿ ਅਜੇ ਵੀ ਕੁਝ ਇਲਾਕਿਆਂ ’ਚ ਬੈਂਕਿੰਗ ਸੇਵਾਵਾਂ ਦਾ ਵਿਸਥਾਰ ਨਹੀਂ ਹੋਇਆ ਹੈ। ਉਨ੍ਹਾਂ ਕਿਹਾ,‘ਇਸ ਸਟੇਜ ’ਤੇ ਆਰਥਿਕ ਸੁਰਜੀਤੀ ਲਈ ਪ੍ਰੇਰਕ ਬੈਂਕ ਹਨ।’ ਵਿੱਤ ਮੰਤਰੀ ਸੀਤਾਰਮਨ ਇੱਥੇ ‘ਪੀਐੱਸਬੀ ਅਲਾਇੰਸ-ਡੋਰਸਟੈੱਪ ਬੈਂਕਿੰਗ ਸਰਵਿਸਿਜ਼’ ਦੇ ਉਦਘਾਟਨ ਮੌਕੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਵਿੱਚ ਗੁਣਵੱਤਾ ਨਾਲ ਕਾਰੋਬਾਰਾਂ ਨੂੰ ਨਵੇਂ ਸਿਰਿਓਂ ਸ਼ੁਰੂ ਕਰਨ ’ਚ ਮਦਦ ਮਿਲੇਗੀ, ਜੋ ਲੌਕਡਾਊਨ ਮਗਰੋਂ ਆਪਣਾ ਕੰਮ ਮੁੜ ਸ਼ੁਰੂ ਕਰ ਰਹੇ ਹਨ। -ਪੀਟੀਆਈ