ਨਵੀਂ ਦਿੱਲੀ, 12 ਅਪਰੈਲ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੱਡੇ ਅਪਰੇਸ਼ਨ ਦੌਰਾਨ ਨੀਰਵ ਮੋਦੀ ਬੈਂਕ ਧੋਖਾਧੜੀ ਦੇ 7000 ਕਰੋੜ ਰੁਪਏ ਦੇ ਮੁੱਖ ਮੁਲਜ਼ਮ ਸੁਭਾਸ਼ ਸ਼ੰਕਰ ਪਰਬ ਨੂੰ ਮਿਸਰ ਤੋਂ ਭਾਰਤ ਡਿਪੋਰਟ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਰਬ ਫਾਇਰਸਟਾਰ ਡਾਇਮੰਡ ‘ਚ ਡਿਪਟੀ ਜਨਰਲ ਮੈਨੇਜਰ (ਵਿੱਤ) ਸੀ। ਉਨ੍ਹਾਂ ਕਿਹਾ ਕਿ ਪਰਬ, ਜੋ ਕਥਿਤ ਤੌਰ ‘ਤੇ ਕਾਹਿਰਾ ਵਿੱਚ ਲੁਕਿਆ ਹੋਇਆ ਸੀ, ਨੂੰ “ਡਿਪੋਰਟ ਕੀਤੇ ਜਾਣ ਤੋਂ ਬਾਅਦ” ਮੰਗਲਵਾਰ ਤੜਕੇ ਮੁੰਬਈ ਲਿਆਂਦਾ ਗਿਆ।