ਨਵੀਂ ਦਿੱਲੀ, 20 ਮਈ
ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਨੂੰ ‘ਕਾਲੀ ਫੰਗਸ’ ਜਾਂ ਮਿਊਕੋਰਮਾਈਕੋਸਸ ਨੂੰ ਮਹਾਮਾਰੀ ਰੋਗ ਕਾਨੂੰਨ, 1987 ਤਹਿਤ ਸੂੁਚੀਬੱਧ ਰੋਗ (ਨੋਟੀਫਾਈਡ ਡਿਸੀਜ਼) ਐਲਾਨਣ ਲਈ ਆਖਿਆ ਹੈ। ਮੰਤਰਾਲੇ ਨੇ ਇੱਕ ਪੱਤਰ ’ਚ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਕਈ ਸੂਬਿਆਂ ਵਿੱਚ ਕਰੋਨਾ ਮਰੀਜ਼ਾਂ ਵਿੱਚ ‘ਕਾਲੀ ਫੰਗਸ’ ਬਿਮਾਰੀ ਪਾਏ ਜਾਣ ਨਾਲ ਇੱਕ ਚੁਣੌਤੀ ਸਾਹਮਣੇ ਆਈ ਹੈ। ਇਸ ਨਾਲ ਸਟੀਰਾਈਡ ਥੈਰੇਪੀ ਲੈ ਰਹੇ ਅਤੇ ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਖ਼ਤਰਾ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰ ’ਚ ਕਿਹਾ, ‘ਇਹ ਲਾਗ ਕਰੋਨਾ ਮਰੀਜ਼ਾਂ ਵਿੱਚ ਲੰਬੇ ਸਮੇਂ ਲਈ ਰੋਗਾਂ ਅਤੇ ਮੌਤ ਦਾ ਕਾਰਨ ਬਣਦੀ ਹੈ।’
-ਏਜੰਸੀ