ਨਵੀਂ ਦਿੱਲੀ, 21 ਸਤੰਬਰ
ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਹਥਿਆਰਬੰਦ ਬਲਾਂ (ਸੀਏਪੀਐੱਫ) ਦੇ ਜਵਾਨਾਂ ਤੇ ਹੋਰ ਪੁਲੀਸ ਸੰਸਥਾਵਾਂ ਨੂੰ ਅੰਦਰੂਨੀ ਸੁਰੱਖਿਆ ਫ਼ਰਜ਼ਾਂ ਅਤੇ ਉਨ੍ਹਾਂ ਦੇ ਮਿਸਾਲੀ ਪ੍ਰਦਰਸ਼ਨ ਲਈ ਦਿੱਤੇ ਜਾਣ ਵਾਲੇ ਤਿੰਨ ਪੁਰਸਕਾਰਾਂ ਨੂੰ ਬੰਦ ਕਰ ਦਿੱਤਾ ਹੈ। ਮੰਤਰਾਲੇ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਬੰਦ ਕੀਤੇ ਗਏ ਪੁਰਸਕਾਰਾਂ ਵਿੱਚ ‘ਪੁਲੀਸ ਅੰਤਰਿਕ ਸੁਰੱਕਸ਼ਾ ਸੇਵਾ ਪਦਕ’, ‘ਉਤਕ੍ਰਿਸ਼ਟ ਸੇਵਾ ਪਦਕ’ ਅਤੇ ਅਤਿ ਉਤਕ੍ਰਿਸ਼ਟ ਸੇਵਾ ਪਦਕ’ ਸ਼ਾਮਲ ਹਨ। ਗ੍ਰਹਿ ਮੰਤਰਾਲੇ ਨੇ ਦੋ ਨੋਟੀਫਿਕੇਸ਼ਨ ਜਾਰੀ ਕਰ ਕੇ ਇਨ੍ਹਾਂ ਪੁਰਸਕਾਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। -ਪੀਟੀਆਈ