ਕੋਲਕਾਤਾ, 8 ਮਈਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕੇਂਦਰ ਦਾ ਸਾਰਿਆਂ ਨੂੰ ਟੀਕਾਕਰਨ ਤਰਜੀਹ ਹੋਣੀ ਚਾਹੀਦੀ ਹੈ ਪਰ ਉਹ ਨਵੇਂ ਸੰਸਦ ਭਵਨ, ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ 50 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਕੇਂਦਰ ਨੇ ਪਿਛਲੇ 6 ਮਹੀਨਿਆਂ ਵਿੱਚ ਕੱਖ ਨਹੀਂ ਕੀਤਾ ਤੇ ਉਸ ਦੇ ਮੰਤਰੀ ਪੱਛਮੀ ਬੰਗਾਲ ਦੀ ਸੱਤਾ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿੱਤ ਗੇੜੇ ’ਤੇ ਗੇੜਾ ਲਾਉਂਦੇ ਰਹੇ।