ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਅਕਤੂਬਰ
ਕੇਂਦਰ ਦੀ ਮੁਲਾਂਕਣ ਏਜੰਸੀ ਵੱਲੋਂ ਦੇਸ਼ ਭਰ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਜਾਂਚਣ ਲਈ ਪਹਿਲੀ ਵਾਰ ਸਰਵੇ ਕਰਵਾਇਆ ਜਾਵੇਗਾ। ਇਹ ਸਰਵੇ ਤੀਜੀ, ਛੇਵੀਂ ਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦਾ ਕਰਵਾਇਆ ਜਾਵੇਗਾ ਜਿਸ ਲਈ ਦੇਸ਼ ਭਰ ਦੇ 11 ਲੱਖ ਵਿਦਿਆਰਥੀ 3 ਨਵੰਬਰ ਨੂੰ ਪ੍ਰੀਖਿਆ ਦੇਣਗੇ। ਇਸ ਸਰਵੇਖਣ ਜ਼ਰੀਏ ਪੜ੍ਹਾਈ ਦੇ ਉਨ੍ਹਾਂ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ ਜਿਸ ਵਿਚ ਸੁਧਾਰ ਕਰਨ ਦੀ ਲੋੜ ਹੈ। ਇਸ ਸਰਵੇ ਵਜੋਂ ਚੰਡੀਗੜ੍ਹ ਵਿਚ ਵੀ 3430 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ।