ਵਿਭਾ ਸ਼ਰਮਾ
ਨਵੀਂ ਦਿੱਲੀ, 23 ਅਪਰੈਲ
ਕਰੋਨਾ ਮਹਾਮਾਰੀ ਦਰਮਿਆਨ ਗਰੀਬ ਲੋਕਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੇਂਦਰ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੌਮੀ ਭੋਜਨ ਸੁਰੱਖਿਆ ਐਕਟ 2013 ਤਹਿਤ ਲਾਭਕਾਰੀਆਂ ਨੂੰ ਦੋ ਮਹੀਨਿਆਂ ਦਾ ਵਾਧੂ 5 ਕਿੱਲੋ (ਹਰ ਵਿਅਕਤੀ ਹਰ ਮਹੀਨਾ) ਮੁਫਤ ਖਾਧ ਪਦਾਰਥ ਦਿੱਤੇ ਜਾਣਗੇ। ਸਰਕਾਰ ਵਲੋਂ ਇਸ ਐਕਟ ਤਹਿਤ 80 ਕਰੋੜ ਲੋਕਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਨੂੰ ਮਈ ਤੇ ਜੂਨ ਦੋ ਮਹੀਨਿਆਂ ਦਾ ਭੋਜਨ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਉਨ੍ਹਾਂ ਦੇ ਬਣਦੇ ਕੋਟੇ ਤੋਂ ਵੱਖਰਾ ਅਨਾਜ ਪੰਜ ਕਿਲੋ ਹਰ ਵਿਅਕਤੀ (ਚੌਲ ਤੇ ਕਣਕ) ਦਿੱਤਾ ਜਾਵੇਗਾ।