ਨਵੀਂ ਦਿੱਲੀ, 22 ਅਕਤੂਬਰ
ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਆਪਣੇ ਪੈਟਰੋਲ ਪੰਪਾਂ ’ਤੇ ਪ੍ਰਦੂਸ਼ਣ ਦੀ ਰੋਕਥਾਮ ਵਾਲੇ ਉਪਕਰਨ ਨਾ ਲਾਉਣ ਲਈ ਜਨਤਕ ਖੇਤਰ ਦੀਆਂ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਡ (ਬੀਪੀਸੀਐੱਲ) ਨੂੰ ਜੁਰਮਾਨਾ ਕੀਤਾ ਹੈ। ਦੋਹਾਂ ਕੰਪਨੀਆਂ ਨੇ ਸ਼ੇਅਰ ਬਾਜ਼ਾਰ ਨੂੰ ਵੱਖ-ਵੱਖ ਸੂਚਨਾ ਭੇਜ ਕੇ ਇਹ ਜਾਣਕਾਰੀ ਦਿੱਤੀ। ਆਈਓਸੀ ’ਤੇ ਇਕ ਕਰੋੜ ਰੁਪਏ ਅਤੇ ਬੀਪੀਸੀਐੱਲ ’ਤੇ ਦੋ ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਦੋਹਾਂ ਕੰਪਨੀਆਂ ਨੂੰ 19 ਅਕਤੂਬਰ ਨੂੰ ਨੋਟਿਸ ਮਿਲੇ। -ਪੀਟੀਆਈ