ਨਵੀਂ ਦਿੱਲੀ, 11 ਅਕਤੂਬਰ
ਭਾਰਤ ਦੇ ਚੀਫ਼ ਜਸਟਿਸ ਯੂਯੂ ਲਲਿਤ ਨੇ ਅੱਜ ਆਪਣੇ ਉਤਰਾਧਿਕਾਰੀ ਵਜੋਂ ਕੇਂਦਰ ਨੂੰ ਸਭ ਤੋਂ ਸੀਨੀਅਰ ਜੱਜ ਡੀਵਾਈ ਚੰਦਰਚੂੜ ਦੇ ਨਾਮ ਦੀ ਸਿਫ਼ਾਰਸ਼ ਕੀਤੀ ਹੈ। ਸੀਜੇਆਈ ਨੇ ਆਪਣੇ ਪੱਤਰ ਦੀ ਕਾਪੀ ਜਸਟਿਸ ਚੰਦਰਚੂੜ ਨੂੰ ਸੌਂਪੀ ਹੈ। ਸਰਕਾਰ ਨੇ 7 ਅਕਤੂਬਰ ਨੂੰ ਸੀਜੇਆਈ ਨੂੰ ਪੱਤਰ ਭੇਜ ਕੇ ਆਪਣੇ ਉੱਤਰਾਧਿਕਾਰੀ ਦੇ ਨਾਮ ਦੀ ਸਿਫ਼ਾਰਸ਼ ਕਰਨ ਲਈ ਕਿਹਾ ਸੀ। ਜਸਟਿਸ ਚੰਦਰਚੂੜ 9 ਨਵੰਬਰ ਨੂੰ 50ਵੇਂ ਸੀਜੇਆਈ ਬਣ ਜਾਣਗੇ। ਇਸ ਤੋਂ ਇਕ ਦਿਨ ਪਹਿਲਾਂ ਸੀਜੇਆਈ ਲਲਿਤ ਸੇਵਾਮੁਕਤ ਹੋ ਜਾਣਗੇ। ਜਸਟਿਸ ਚੰਦਰਚੂੜ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ ਅਤੇ ਉਹ 10 ਨਵੰਬਰ 2024 ਨੂੰ ਸੇਵਾਮੁਕਤ ਹੋ ਜਾਣਗੇ।