ਨਵੀਂ ਦਿੱਲੀ, 25 ਮਾਰਚ
‘ਨਿੱਜੀ ਡਾਟਾ ਸੁਰੱਖਿਆ ਬਿੱਲ’ ਦੀ ਪੜਤਾਲ ਕਰ ਰਹੀ ਸੰਸਦ ਦੀ ਸੰਯੁਕਤ ਕਮੇਟੀ (ਜੇਸੀਪੀ) ਨੂੰ ਆਪਣੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਅੱਜ ਮੌਨਸੂੁਨ ਸੈਸ਼ਨ ਦੇ ਪਹਿਲੇ ਹਫ਼ਤੇ ਤਕ ਦਾ ਸਮਾਂ ਦਿੱਤਾ ਗਿਆ ਹੈ। ਬਿੱਲ ਦੀ ਪੜਤਾਲ ਕਰਨ ਲਈ ਲੋਕ ਸਭਾ ਵਿੱਚ ਦਸੰਬਰ 2019 ਵਿੱਚ ਸੰਯੁਕਤ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਬਜਟ ਇਜਲਾਸ ਤਕ ਆਪਣੀ ਰਿਪੋਰਟ ਦੇਣੀ ਸੀ। ਭਾਰਤੀ ਜਨਤਾ ਪਾਰਟੀ ਦੀ ਮੀਨਾਕਸ਼ੀ ਲੇਖੀ ਨੇ ਸਦਨ ਵਿੱਚ ਇੱਕ ਮਤਾ ਰੱਖ ਕੇ 30 ਮੈਂਬਰੀ ਕਮੇਟੀ ਲਈ ਸੰਸਦ ਦੇ ਮੌਨਸੂਨ ਇਜਲਾਸ ਤਕ ਦਾ ਸਮਾਂ ਮੰਗਿਆ ਸੀ। ਇਸ ਸਮੇਂ ਕਮੇਟੀ ਵਿੱਚ ਦੋ ਮੈਂਬਰਾਂ ਦੇ ਅਹੁਦੇ ਖਾਲੀ ਹਨ। ਲੋਕ ਸਭਾ ਨੇ ਜ਼ਬਾਨੀ ਵੋਟ ਰਾਹੀਂ ਇਸ ਨੂੰ ਪਾਸ ਕਰ ਦਿੱਤਾ। -ਪੀਟੀਆਈ