ਨਵੀਂ ਦਿੱਲੀ: ਕਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਚਲਾਏ ਜਾ ਰਹੇ ਰਾਹਤ ਕਾਰਜਾਂ ਸਬੰਧੀ ਪਾਰਟੀ ਦੀਆਂ ਸੂਬਾ ਇਕਾਈਆਂ ਨਾਲ ਤਾਲਮੇਲ ਰੱਖਣ ਲਈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦਾ ਇਕ ਕੰਟਰੋਲ ਕਾਇਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕਰੋਨਾਵਾਇਰਸ ਦੇ ਮੌਜੂਦਾ ਸੰਕਟ ਦੌਰਾਨ ਜ਼ਰੂਰਤ ਵੇਲੇ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਵਾਉਣ ਲਈ ਪਾਰਟੀ ਵੱਲੋਂ ਹਰੇਕ ਰਾਜ ਵਿਚ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਪਾਰਟੀ ਨੇ ਇਕ ਬਿਆਨ ਵਿਚ ਕਿਹਾ, ‘‘ਆਲ ਇੰਡੀਆ ਕਾਂਗਰਸ ਕਮੇਟੀ ਦੇ ਕੰਟਰੋਲ ਰੂਮ ਵੱਲੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੰਟਰੋਲ ਰੂਮਾਂ ਨਾਲ ਰੋਜ਼ਾਨਾ ਤਾਲਮੇਲ ਕਰ ਕੇ ਰਿਪੋਰਟ ਲਈ ਜਾਵੇਗੀ। ਕਾਂਗਰਸੀ ਆਗੂ ਮਨੀਸ਼ ਚਤਰਥ, ਅਜੋਇ ਕੁਮਾਰ, ਪਵਨ ਖੇੜਾ ਤੇ ਗੁਰਦੀਪ ਸਿੰਘ ਸੱਪਲ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੰਟਰੋਲ ਰੂਮ ਵਿਚ ਤਾਲਮੇਲ ਕਰਨਗੇ। -ਪੀਟੀਆਈ