ਮੁੰਬਈ: ਆਰਬੀਆਈ ਨੇ ਅੱਜ 2000 ਰੁਪਏ ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਸਬੰਧੀ ਵਿਸ਼ੇਸ਼ ਮੁਹਿੰਮ 7 ਅਕਤੂਬਰ ਤੱਕ ਵਧਾ ਦਿੱਤੀ ਹੈ। ਆਰਬੀਆਈ ਨੇ ਕਿਹਾ ਕਿ ਲੋਕਾਂ ਨੇ 19 ਮਈ ਤੋਂ 29 ਸਤੰਬਰ ਤੱਕ ਕੁਲ 3.42 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਵਾਪਸ ਕੀਤੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਹੁਣ ਤੱਕ ਬਦਲੇ ਗਏ ਨੋਟ ਇਸ ਮੁੱਲ ਵਰਗ ’ਚ ਕੁੱਲ ਚਾਲੂ ਮੁਦਰਾ ਦਾ 96 ਫ਼ੀਸਦ ਹਨ। ਪਹਿਲਾਂ ਨੋਟ ਬਦਲਣ ਦੀ ਸਮਾਂ ਹੱਦ 30 ਸਤੰਬਰ ਸੀ। ਕੇਂਦਰੀ ਬੈਂਕ ਨੇ ਕਿਹਾ ਕਿ 2000 ਦੇ ਨੋਟ 7 ਅਕਤੂੁਬਰ ਤੋਂ ਬਾਅਦ ਵੀ ਵੈਲਿਡ ਕਰੰਸੀ ਬਣੇ ਰਹਿਣਗੇ ਪਰ ਹੁਣ ਇਹ ਸਿਰਫ ਆਰਬੀਆਈ ਦਫ਼ਤਰਾਂ ਵਿੱਚ ਹੀ ਬਦਲੇ ਜਾ ਸਕਣਗੇ ਅਤੇ ਇਹ ਬੈਂਕ ਸ਼ਾਖਾਵਾਂ ਵਿੱਚ ਬਦਲੇ ਜਾਂ ਜਮ੍ਹਾਂ ਨਹੀਂ ਕਰਵਾਏ ਜਾ ਸਕਣਗੇ। -ਪੀਟੀਆਈ