ਨਵੀਂ ਦਿੱਲੀ: ਸੀਬੀਐੱਸਈ ਨੇ ਸਕੂਲਾਂ ਨੂੰ ਬਾਰ੍ਹਵੀਂ ਦਾ ਨਤੀਜਾ ਤਿਆਰ ਕਰਨ ਲਈ ਹੋਰ ਸਮਾਂ ਦੇ ਦਿੱਤਾ ਹੈ। ਕੰਟਰੋਲਰ (ਪ੍ਰੀਖਿਆਵਾਂ) ਸਨਿਆਮ ਭਾਰਦਵਾਜ ਨੇ ਦੱਸਿਆ ਕਿ ਤਰੀਕ 25 ਜੁਲਾਈ ਤੱਕ ਵਧਾ ਦਿੱਤੀ ਗਈ ਹੈ। ਪਹਿਲਾਂ ਆਖ਼ਰੀ ਤਰੀਕ 22 ਜੁਲਾਈ ਮਿੱਥੀ ਗਈ ਸੀ। ਭਾਰਦਵਾਜ ਨੇ ਕਿਹਾ ਕਿ ਨਤੀਜਾ ਤਿਆਰ ਕਰ ਰਹੇ ਅਧਿਆਪਕ ਤਣਾਅ ਵਿਚ ਹਨ। ਤਰੀਕ ਨੇੜੇ ਆਉਣ ਕਾਰਨ ਗਲਤੀਆਂ ਹੋ ਰਹੀਆਂ ਹਨ ਤੇ ਅਧਿਆਪਕ ਸੀਬੀਐੱਸਈ ਨੂੰ ਬੇਨਤੀਆਂ ਭੇਜ ਕੇ ਗਲਤੀਆਂ ਠੀਕ ਕਰਨ ਲਈ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਬੋਰਡ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੈ। ਇਸ ਲਈ ਆਖ਼ਰੀ ਮਿਤੀ ਹੁਣ 25 ਜੁਲਾਈ ਕਰ ਦਿੱਤੀ ਗਈ ਹੈ। -ਪੀਟੀਆਈ