ਵਾਰਾਨਸੀ: ਗਿਆਨਵਾਪੀ ਕੰਪਲੈਕਸ ਦੇ ਸਰਵੇਖਣ ਦੀ ਮੰਗ ਵਾਲੀ ਹਿੰਦੂ ਧਿਰ ਦੀ ਅਰਜ਼ੀ ’ਤੇ ਅੱਜ ਅਦਾਲਤ ’ਚ ਬਹਿਸ ਮੁਕੰਮਲ ਹੋ ਗਈ। ਹਿੰਦੂ ਧਿਰ ਦੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਇਸ ਮਾਮਲੇ ’ਤੇ 25 ਅਕਤੂਬਰ ਨੂੰ ਫ਼ੈਸਲਾ ਆ ਸਕਦਾ ਹੈ। ਸਰਵੇਖਣ ਦਾ ਵਿਰੋਧ ਕਰ ਰਹੀ ਮੁਸਲਿਮ ਧਿਰ ਤੇ ਵਕਫ਼ ਬੋਰਡ ਦੇ ਵਕੀਲਾਂ ਨੇ ਅੱਜ ਸਿਵਲ ਜੱਜ ਅੱਗੇ ਅੱਜ ਆਪਣਾ ਪੱਖ ਰੱਖਿਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 25 ਅਕਤੂਬਰ ਤੈਅ ਕਰ ਦਿੱਤੀ ਹੈ। -ਪੀਟੀਆਈ