ਨਵੀਂ ਦਿੱਲੀ: ਦੇਸ਼ ਵਿੱਚ ਜੇਕਰ ਕਰੋਨਾਵਾਇਰਸ ਦੀ ਤੀਜੀ ਲਹਿਰ ਆਉਂਦੀ ਹੈ ਤਾਂ ਇਸ ਦਾ ਪ੍ਰਭਾਵ ਦੂਜੀ ਲਹਿਰ ਨਾਲੋਂ ਘੱਟ ਹੋਵੇਗਾ। ਇਹ ਖੁਲਾਸਾ ਇੰਡੀਅਨ ਜਨਰਲ ਆਫ ਮੈਡੀਕਲ ਰਿਸਰਚ ਵਿੱਚ ਛਾਪੇ ਗਏ ਇਕ ਅਧਿਐਨ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ ਸਟੱਡੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਦੇਸ਼ ਵਿੱਚ ਕਰੋਨਾਵਾਇਰਸ ਤੋਂ ਬਚਾਅ ਲਈ ਜਾਰੀ ਟੀਕਾਕਰਨ ਮੁਹਿੰਮ ਇਸੇ ਤਰ੍ਹਾਂ ਜ਼ੋਰਾਂ ਨਾਲ ਜਾਰੀ ਰਹੀ ਤਾਂ ਵਾਇਰਸ ਦੀ ਤੀਜੀ ਲਹਿਰ ਦਾ ਪ੍ਰਕੋਪ ਦੂਜੀ ਨਾਲੋਂ ਘੱਟ ਹੋਣ ਦੀ ਉਮੀਦ ਹੈ। -ਪੀਟੀਆਈ