ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਓਮੀਕਰੋਨ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਸਿਹਤ ਸਕੱਤਰ ਅਮਿਤਾਭ ਅਵਸਥੀ ਨੇ ਅੱਜ ਦੱਸਿਆ ਕਿ ਇੱਥੇ 12 ਦਸੰਬਰ ਨੂੰ ਇੱਕ 45 ਸਾਲਾ ਮਹਿਲਾ ਨੂੰ ਓਮੀਕਰੋਨ ਹੋਣ ਦੀ ਪੁਸ਼ਟੀ ਹੋਈ ਸੀ। ਉਸ ਦਾ ਇੱਥੇ ਇੰਦਰਾ ਗਾਂਧੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਆਰਟੀ-ਪੀਸੀਆਰ ਟੈਸਟ ਕੀਤਾ ਗਿਆ ਸੀ। ਇਹ ਮਹਿਲਾ 3 ਦਸੰਬਰ ਨੂੰ ਕੈਨੇਡਾ ਤੋਂ ਪਰਤੀ ਸੀ। ਹਾਲਾਂਕਿ ਉਹ ਤੰਦਰੁਸਤ ਹੋ ਗਈ ਤੇ 24 ਦਸੰਬਰ ਨੂੰ ਉਸ ਦੀ ਰਿਪੋਰਟ ਨੈਗੇਟਿਵ ਆਈ ਸੀ। -ਪੀਟੀਆਈ